← ਪਿਛੇ ਪਰਤੋ
ਸਰਕਾਰੀ ਸਕੂਲ ਬਲਬੇੜਾ ਵੱਲੋਂ ਸਲਾਨਾ ਸਮਾਰੋਹ ਕਰਵਾਇਆ ਨਵਾਂ ਸੈਸ਼ਨ 1 ਅਪ੍ਰੈਲ ਤੋਂ ਅਧਿਆਪਕ:- ਸਤੀਸ਼ ਵਿਦਰੋਹੀ ਗੁਰਪ੍ਰੀਤ ਸਿੰਘ ਜਖਵਾਲੀ ਪਟਿਆਲਾ 28 ਮਾਰਚ 2024:-ਸਰਕਾਰੀ ਐ ਸ ਬਲਬੇੜਾ ਜਿਲ੍ਹਾ ਪਟਿਆਲਾ ਵੱਲੋਂ ਸ਼ਾਨਦਾਰ ਸਲਾਨਾ ਸਮਾਰੋਹ ਕਰਵਾਇਆ ਗਿਆ ਅਤੇ ਐਲ ਕੇ ਜੀ ਤੋਂ ਚੌਥੀ ਜਮਾਤ ਤੱਕ ਦਾ ਨਤੀਜਾ ਵੀ ਐਲਾਨਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਸਮੂਹ ਸਟਾਫ ਅਤੇ ਸਕੂਲ ਕਮੇਟੀ ਮੈਂਬਰਾਂ ਵੱਲੋਂ ਅਵੱਲ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸ. ਨਿੱਕਾ ਸਿੰਘ (ਸਾਬਕਾ ਚੇਅਰਮੈਨ) ਸ਼੍ਰੀਮਤੀ ਰੇਖਾ ਵਰਮਾ (ਮੌਜੂਦਾ ਚੇਅਰਮੈਨ),ਨੌਜਵਾਨ ਆਗੂ ਅਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਪੈਸ਼ਲ ਇਨਾਮ ਦੇ ਕੇ ਵੀ ਨਿਵਾਜਿਆ ਗਿਆ। ਇਸ ਮੌਕੇ ਸਕੂਲ ਸਟਾਫ ਵੱਲੋਂ ਸਕੂਲ ਨੂੰ ਸਮੇਂ ਸਮੇਂ ਤੇ ਮਾਲੀ ਮਦਦ ਕਰਨ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਮਾਪਿਆਂ ਅਤੇ ਪਤਵੰਤੇ ਸੱਜਣਾਂ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸਕੂਲ ਦੀ ਸਮੁੱਚੀ ਕਾਰਗੁਜ਼ਾਰੀ ਉੱਪਰ ਤੱਸਲੀ ਪ੍ਰਗਟਾਈ ਗਈ। ਮਾਪਿਆਂ ਵੱਲੋਂ ਮਿਠਾਈ ਵੰਡ ਕੇ ਅਧਿਅਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਨਾਲ ਖ਼ਸ਼ੀ ਦੇ ਪਲ ਸਾਂਝੇ ਕੀਤੇ ਗਏ। ਸਕੂਲ ਅਧਿਅਪਕਾਂ ਵੱਲੋਂ ਪਿੰਡ ਵਾਸੀਆਂ ਨੂੰ ਅਪਣੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲ ਵਿੱਚ ਕਰਵਾਉਣ ਦੀ ਅਪੀਲ ਕੀਤੀ ਗਈ।
Total Responses : 942